Signal ਦੀ ਟੀਮ ਓਪਨ ਸੋਰਸ ਪ੍ਰਾਈਵੇਸੀ ਤਕਨਾਲੋਜੀ ਨੂੰ ਵਿਕਸਤ ਕਰਨ ਲਈ ਵਚਨਬੱਧ ਹੈ। ਇਹ ਉਹ ਤਕਨਾਲੋਜੀ ਹੈ ਜੋ ਆਜ਼ਾਦੀ ਨਾਲ ਆਪਣੇ ਵਿਚਾਰ ਪੇਸ਼ ਕਰਨ ਦੇ ਅਧਿਕਾਰ ਦੀ ਰਾਖੀ ਕਰਦੀ ਹੈ ਅਤੇ ਪੂਰੀ ਦੁਨੀਆਂ ਵਿੱਚ ਸੰਚਾਰ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦ ਕਰਦੀ ਹੈ। ਤੁਹਾਡਾ ਯੋਗਦਾਨ ਇਸ ਮਕਸਦ ਨੂੰ ਪੂਰਾ ਕਰਨ ਦਾ ਬਲ ਬਕਸ਼ਦਾ ਹੈ। ਕੋਈ ਇਸ਼ਤਿਹਾਰ ਨਹੀਂ। ਕੋਈ ਟਰੈਕਰ ਨਹੀਂ। ਕੋਈ ਮਜ਼ਾਕ ਨਹੀਂ।
ਤੁਹਾਡਾ ਯੋਗਦਾਨ ਦੁਨੀਆ ਭਰ ਦੇ ਲੱਖਾਂ ਲੋਕਾਂ ਦੁਆਰਾ ਪ੍ਰਾਈਵੇਟ ਅਤੇ ਤਤਕਾਲ ਸੰਚਾਰ ਲਈ ਵਰਤੀ ਜਾਣ ਵਾਲੀ ਐਪ ਦੇ ਵਿਕਾਸ, ਸਰਵਰਾਂ ਅਤੇ ਬੈਂਡਵਿਡਥ ਦੇ ਖਰਚੇ ਦੀ ਅਦਾਇਗੀ ਕਰਨ ਵਿੱਚ ਸਹਾਇਤਾ ਕਰਦਾ ਹੈ।
ਜੇਕਰ ਤੁਸੀਂ ਈਮੇਲ ਪ੍ਰਦਾਨ ਕਰਦੇ ਹੋ, ਤਾਂ ਤੁਹਾਨੂੰ ਆਪਣੇ ਟੈਕਸ ਰਿਕਾਰਡਾਂ ਲਈ ਇੱਕ ਈਮੇਲ ਪੁਸ਼ਟੀਕਰਣ ਪ੍ਰਾਪਤ ਹੋਵੇਗਾ। Signal ਤਕਨਾਲੋਜੀ ਫਾਊਂਡੇਸ਼ਨ ਇੱਕ ਸੁਤੰਤਰ ਗੈਰ-ਲਾਭਕਾਰੀ ਚੈਰਿਟੀ ਹੈ ਅਤੇ ਇੰਟਰਨਲ ਰਿਵੈਨਿਊ ਕੋਡ ਦੀ ਧਾਰਾ 501c3 ਦੇ ਤਹਿਤ ਟੈਕਸ-ਮੁਕਤ ਹੈ। ਸਾਡਾ ਫੈਡਰਲ ਟੈਕਸ ID ਨੰਬਰ 82-4506840 ਹੈ।
ਨੋਟ: ਜੇਕਰ ਤੁਸੀਂ Signal ਐਪ ਦੇ ਅੰਦਰ Google Pay ਜਾਂ Apple Pay ਦੀ ਵਰਤੋਂ ਕਰਕੇ ਦਾਨ ਕਰਨ ਦੀ ਬਜਾਏ ਇੱਥੇ ਦਾਨ ਕਰਦੇ ਹੋ ਤਾਂ Signal ਤੁਹਾਨੂੰ ਬੈਜ ਨਹੀਂ ਦੇ ਸਕੇਗਾ।
Signal ਨੂੰ ਕ੍ਰਿਪਟੋਕਰੰਸੀ ਰਾਹੀਂ ਮਿਲਣ ਵਾਲੇ ਦਾਨ ਉੱਤੇ ਕਾਰਵਾਈ The Giving Block ਦੁਆਰਾ ਕੀਤੀ ਜਾਂਦੀ ਹੈ।
ਜੇਕਰ ਤੁਸੀਂ ਆਪਣੇ ਕ੍ਰਿਪਟੋਕਰੰਸੀ ਦਾਨ ਦੇ ਉਚਿਤ ਬਜ਼ਾਰ ਮੁੱਲ ਲਈ ਅਮਰੀਕਾ ਵਿੱਚ ਟੈਕਸ ਕਟੌਤੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਟੈਕਸ ਰਸੀਦ ਪ੍ਰਾਪਤ ਕਰਨ ਲਈ ਈਮੇਲ ਪਤਾ ਪ੍ਰਦਾਨ ਕਰ ਸਕਦੇ ਹੋ। The Giving Block ਗੁਮਨਾਮ ਦਾਨ ਦਾ ਵੀ ਸਮਰਥਨ ਕਰਦਾ ਹੈ।