ਖੁੱਲ੍ਹ ਕੇ ਗੱਲ ਕਰੋ

ਇੱਕ ਵੱਖਰੇ ਮੈਸੇਜਿੰਗ ਅਨੁਭਵ ਨਾਲ ਪਰਿਚਿਤ ਹੋਵੋ। ਇਸ ਵਿੱਚ ਗੋਪਨੀਅਤਾ ਪ੍ਰਤੀ ਅਕਲਪਿਤ ਧਿਆਨ ਦਿੱਤਾ ਗਿਆ ਹੈ, ਅਤੇ ਨਾਲ ਹੀ ਇਸ ਵਿੱਚ ਉਹ ਸਾਰੇ ਫੀਚਰ ਹਨ ਜਿੰਨ੍ਹਾਂ ਦੀ ਤੁਸੀਂ ਆਸ ਕਰ ਸਕਦੇ ਹੋ।


Signal ਪਾਓ

Signal ਦੀ ਵਰਤੋਂ ਕਿਉਂ ਕਰੀਏ?

Signal ਇੱਕ ਸਰਲ, ਤਾਕਤਵਰ, ਅਤੇ ਸੁਰੱਖਿਅਤ ਮਸੈਂਜਰ ਕਿਉਂ ਹੈ, ਇਹ ਦੇਖਣ ਲਈ ਹੇਠਾਂ ਨਜ਼ਰ ਮਾਰੋ।

ਡਰੋ ਨਹੀਂ, ਬਸ ਸਾਂਝਾ ਕਰੋ

ਬਿਲਕੁਲ ਨਵੀਨਤਮ ਐਂਡ-ਟੁ-ਐਂਡ ਐਨਕ੍ਰਿਪਸ਼ਨ (ਓਪਨ ਸੋਰਸ Signal Protocol ਵੱਲੋਂ ਸੰਚਾਲਿਤ) ਤੁਹਾਡੀਆਂ ਵਾਰਤਾਲਾਪਾਂ ਨੂੰ ਸੁਰੱਖਿਅਤ ਰੱਖਦੀ ਹੈ। ਅਸੀਂ ਤੁਹਾਡੇ ਸੁਨੇਹੇ ਪੜ੍ਹ ਨਹੀਂ ਸਕਦੇ ਜਾਂ ਤੁਹਾਡੀਆਂ ਕਾਲਾਂ ਨੂੰ ਸੁਣ ਨਹੀਂ ਸਕਦੇ, ਅਤੇ ਕੋਈ ਹੋਰ ਵੀ ਨਹੀਂ ਕਰ ਸਕਦਾ। ਗੋਪਨੀਅਤਾ ਕੋਈ ਵਿਕਲਪਿਕ ਪੱਧਤੀ ਨਹੀਂ ਹੈ — Signal ਦੇ ਕੰਮ ਕਰਨ ਦਾ ਤਰੀਕਾ ਹੀ ਇਹੋ ਹੈ। ਹਰ ਸੁਨੇਹਾ, ਹਰ ਕਾਲ, ਹਰ ਵਾਰੀ।

ਕੁਝ ਵੀ ਕਹੋ

ਲਿਖਤ ਸੁਨੇਹੇ, ਅਵਾਜ਼ ਵਾਲੇ ਸੁਨੇਹੇ, ਤਸਵੀਰਾਂ, ਵੀਡੀਓਜ਼, GIF ਅਤੇ ਫਾਈਲਾਂ ਮੁਫ਼ਤ ਵਿੱਚ ਸਾਂਝੀਆਂ ਕਰੋ। Signal ਤੁਹਾਡੇ ਫੋਨ ਦੇ ਡੇਟਾ ਕਨੈਕਸ਼ਨ ਦੀ ਵਰਤੋਂ ਕਰਦੀ ਹੈ ਤਾਂ ਜੋ ਤੁਹਾਨੂੰ SMS ਅਤੇ MMS ਦਾ ਖਰਚਾ ਨਾ ਪਵੇ।

ਖੁੱਲ੍ਹ ਕੇ ਗੱਲ ਕਰੋ

ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਲੋਕਾਂ ਨਾਲ ਪੂਰੀ ਸਾਫ਼ ਅਵਾਜ਼ ਵਿੱਚ ਵੌਇਸ ਅਤੇ ਵੀਡੀਓ ਕਾਲਾਂ ਕਰੋ, ਅਤੇ ਦੂਰ ਕੀਤੀਆਂ ਕਾਲਾਂ ਦੇ ਕੋਈ ਖਰਚੇ ਨਹੀਂ ਪੈਣਗੇ।

ਗੋਪਨੀਅਤਾ ਸਟਿਕਰ ਬਣਾਓ

ਐਨਕ੍ਰਿਪਟਡ ਸਟਿਕਰਾਂ ਦੇ ਨਾਲ ਆਪਣੀਆਂ ਵਾਰਤਾਲਾਪਾਂ ਵਿੱਚ ਭਾਵ-ਵਿਅਕਤ ਕਰਨ ਦਾ ਇੱਕ ਨਵਾਂ ਜ਼ਰੀਆ ਜੋੜੋ। ਤੁਸੀਂ ਆਪਣੇ ਖੁਦ ਦੇ ਸਟਿਕਰ ਪੈਕ ਵੀ ਬਣਾ ਕੇ ਸਾਂਝੇ ਕਰ ਸਕਦੇ ਹੋ।

ਗਰੁੱਪਾਂ ਦੇ ਨਾਲ ਇਕੱਠੇ ਜੁੜੋ

ਗਰੁੱਪ ਚੈਟ ਦੇ ਨਾਲ ਆਪਣੇ ਪਰਿਵਾਰ, ਦੋਸਤਾਂ, ਅਤੇ ਸਹਿਕਰਮੀਆਂ ਦੇ ਨਾਲ ਜੁੜੇ ਰਹਿਣਾ ਸੁਖਾਲਾ ਬਣ ਜਾਂਦਾ ਹੈ।

ਕੋਈ ਮਸ਼ਹੂਰੀਆਂ ਨਹੀਂ। ਕੋਈ ਟ੍ਰੈਕਰ ਨਹੀਂ। ਕੋਈ ਭੱਦਾ ਮਜ਼ਾਕ ਨਹੀਂ।

Signal ਵਿੱਚ ਕੋਈ ਵੀ ਮਸ਼ਹੂਰੀਆਂ, ਐਫੀਲੀਏਟ ਮਾਰਕੀਟਰ, ਅਤੇ ਕੋਈ ਵੀ ਸ਼ੰਕਾਜਨਕ ਟ੍ਰੈਕਿੰਗ ਨਹੀਂ ਹੈ। ਇਸ ਲਈ ਆਪਣੇ ਨਜ਼ਦੀਕੀ ਲੋਕਾਂ ਦੇ ਨਾਲ ਮਾਇਨੇ ਰੱਖਣ ਵਾਲੇ ਪਲਾਂ ਨੂੰ ਸਾਂਝਾ ਕਰਨ ਵੱਲ ਧਿਆਨ ਦਿਓ।

ਸਾਰਿਆਂ ਲਈ ਮੁਫ਼ਤ

Signal ਇੱਕ ਸੁਤੰਤਰ ਗੈਰ-ਲਾਭਕਾਰੀ ਐਪ ਹੈ। ਅਸੀਂ ਕਿਸੇ ਵੀ ਵੱਡੀ ਟੈਕਨਾਲੋਜੀ ਕੰਪਨੀ ਦੇ ਨਾਲ ਜੁੜੇ ਨਹੀਂ ਹਾਂ, ਅਤੇ ਨਾ ਹੀ ਸਾਨੂੰ ਕਦੇ ਵੀ ਕਿਸੇ ਟੈਕਨਾਲੋਜੀ ਕੰਪਨੀ ਵੱਲੋਂ ਖਰੀਦਿਆ ਜਾ ਸਕਦਾ ਹੈ। ਇਸਦੀ ਡਿਵੈਲਪਮੈਂਟ ਲਈ ਸਮਰਥਨ ਤੁਹਾਡੇ ਵਰਗੇ ਲੋਕਾਂ ਤੋਂ ਗਰਾਂਟਾਂ ਅਤੇ ਦਾਨ ਨਾਲ ਮਿਲਦਾ ਹੈ।

Signal ਲਈ ਦਾਨ ਕਰੋ